ਹੁਕਮਨਾਮਾ – 7 ਸਤੰਬਰ 2026
7 ਸਤੰਬਰ 2026 · ਅੰਗ 499
ਗੁਰੂ ਅਰਜਨ ਦੇਵ ਜੀ · ਰਾਗੁ ਗੂਜਰੀ · ਅੰਗ 499
ਨਾਨਕਸ਼ਾਹੀ ੨੩ ਭਾਦੋਂ, ੫੫੮
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
Sri Guru Granth Sahib Ji · ਅੰਗ 499
ਗੁਰਮੁਖੀ
ਗੂਜਰੀ ਮਹਲਾ ੫ ॥ ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥ ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥ ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥ ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮੑਰਾ ਧੋਰਾ ॥੧॥ ਰਹਾਉ ॥ ਬਲਿ ਬਲਿ ਬਲਿ ਬਲਿ ਚਰਣ ਤੁਮੑਾਰੇ ਈਹਾ ਊਹਾ ਤੁਮੑਾਰਾ ਜੋਰਾ ॥ ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥
ਅੰਗਰੇਜ਼ੀ ਅਨੁਵਾਦ
Goojaree, Fifth Mehl: Mother, father, siblings, children and relatives - their power is insignificant. I have seen the many pleasures of Maya, but none goes with them in the end. ||1|| O Lord Master, other than You, no one is mine. I am a worthless orphan, devoid of merit; I long for Your Support. ||1||Pause|| I am a sacrifice, a sacrifice, a sacrifice, a sacrifice to Your lotus feet; here and hereafter, Yours is the only power. In the Saadh Sangat, the Company of the Holy, Nanak has obtained the Blessed Vision of Your Darshan; my obligations to all others are annulled. ||2||7||16||
