Hukamnama – September 16, 2026
September 16, 2026 · Ang 497
Guru Arjan Dev Ji · Raag Gujri · Ang 497
Nanakshahi 2 Assu, 558
Sri Darbar Sahib, Amritsar
Sri Guru Granth Sahib Ji · Ang 497
Gurmukhi
ਗੂਜਰੀ ਮਹਲਾ ੫ ॥ ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥ ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥ ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥ ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥ ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥ ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥ ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥ ਫਿਰਤ ਫਿਰਤ ਤੁਮੑਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥ ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥
English translation
Goojaree, Fifth Mehl: Whoever I approach to ask for help, I find him full of his own troubles. One who worships in his heart the Supreme Lord God, crosses over the terrifying world-ocean. ||1|| No one, except the Guru-Lord, can dispel our pain and sorrow. Forsaking God, and serving another, one's honor, dignity and reputation are decreased. ||1||Pause|| Relatives, relations and family bound through Maya are of no avail. The Lord's servant, although of lowly birth, is exalted. Associating with him, one obtains the fruits of his mind's desires. ||2|| Through corruption, one may obtain thousands and millions of enjoyments, but even so, his desires are not satisfied through them. Remembering the Naam, the Name of the Lord, millions of lights appear, and the incomprehensible is understood. ||3|| Wandering and roaming around, I have come to Your Door, Destroyer of fear, O Lord King. Servant Nanak yearns for the dust of the feet of the Holy; in it, he finds peace. ||4||6||7||
